ਗਤੀਵਿਧੀਆਂ
੧. ਗੁਰਮਤਿ ਪ੍ਰਸਾਰ ਟ੍ਰੇਨਿੰਗ ਇਨਸਟੀਚਿਊਟ
ਘਟੋ ਘੱਟ ੧੦+੨ ਪਾਸ ਬਚਿਆਂ ਨੂੰ ਸਵਾ ਤਿੰਨ ਸਾਲ ਦੇ ਪ੍ਰਚਾਰਕ ਕੋਰਸ ਰਾਹੀਂ ਉਚ ਪੱਧਰ ਦੇ ਪ੍ਰਚਾਰਕ / ਮਿਸ਼ਨਰੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਪਰੋਕਤ ਕੋਰਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਿਸਿਟੀ ਪਟਿਆਲਾ ਤੋਂ ਭ.ਅ. ਦੀ ਪੜਾਈ ਵੀ ਕਰਵਾਈ ਜਾ ਰਹੀ ਹੈ । ਇਹ ਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਬਿਲਕੁਲ ਮੁਫਤ ਨਿਭਾਈਆਂ ਜਾ ਰਹੀਆਂ ਹਨ।
੨. ਗੁਰਮਤਿ ਪ੍ਰਸਾਰ ਸਰਵਿਸ ਟ੍ਰਸਟ
ਉਪਰੋਕਤ ਟ੍ਰੇਨਿੰਗ ਪ੍ਰਾਪਤ ਪ੍ਰਚਾਰਕਾਂ ਨੂੰ ਸੰਗਤਾਂ ਵਿਚ ਸੇਵਾ ਲਈ ਯੋਗ ਥਾਵਾਂ ਤੇ ਯੋਗ ਸੇਵਾ ਫਲ ਤੇ ਨਿਯੁਕਤ ਕਰਨ ਦੇ ਯਤਨ ਕੀਤੇ ਜਾਂਦੇ ਹਨ।
੩. ਗੁਰਮਤਿ ਸਮਾਗਮ
ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੋਂ ਗੁਰਗੱਦੀ ਨਸ਼ੀਨੀ ਪੁਰਬ ਤੱਕ ਅਤੇ ਖਾਲਸੇ ਦੇ ਜਨਮ ਦਿਵਸ ਵਿਸਾਖੀ ਤੇ ਗੁਰਮਤਿ ਸਮਾਗਮਾਂ ਦੀਆਂ ਲੜੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਸਮਾਗਮ ਨੁਕਤਾਬੱਧ ਤਰੀਕੇ ਨਾਲ, ਇੱਕ ਦਿਨ ਕੇਵਲ ਇੱਕ ਹੀ ਵਿਸ਼ੇ ਤੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੁੰਦੀਆਂ ਹਨ।
੪. ਨੁਕਤਾ ਬੱਧ ਲਿਟਰੇਚਰ ਦੀ ਛਪਾਈ
ਨੁਕਤਾਬੱਧ ਤਰੀਕੇ ਨਾਲ ਲਿਟਰੇਚਰ ਛਾਪ ਕੇ ਭੇਟਾ ਰਹਿਤ ਸੰਗਤਾਂ ਵਿਚ ਵੰਡੇ ਜਾਂਦੇ ਹਨ। ਹੁਣ ਤੱਕ ੫੦ ਤੋਂ ਵੱਧ ਵਿਸ਼ਿਆਂ ਦੇ ਟ੍ਰੈਕਟ ਛਪ ਚੁੱਕੇ ਹਨ।
੫. ਨੁਕਤਾ ਬੱਧ ਲਿਟਰੇਚਰ ਦੀ ਛਪਾਈ
ਗੁਰਬਾਣੀ ਨੂੰ ਸ਼ੁੱਧ ਪੜ੍ਹਨ ਅਤੇ ਸਮਝਣ ਲਈ ਸਮੇਂ ਸਮਂੇ ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਪਾਠ ਬੋਧ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।ਸੰਗਤਾ ਬਹੁਤ ਉਤਸ਼ਾਹ ਦਿਖਾ ਰਹੀਆਂ ਹਨ।
੬. ਗੁਰਮਤਿ ਪ੍ਰਸਾਰ ਭਵਨ ਦੀ ਉਸਾਰੀ
ਮੁੰਡੀ ਖਰੜ, (ਸੰਨੀ ਇਨਕਲੇਵ ਦੇ ਸਾਹਮਣੇ) ਵਿਖੇ ਉਸਾਰੀ ਚਲ ਰਹੀ ਹੈ। ਇਸ ਭਵਨ ਵਿਚ ਸੋਸਾਇਟੀ ਦੇ ਕਾਰਜਕਾਰੀ ਦਫਤਰ ਤੋਂ ਛੁੱਟ ਗੁਰਦੁਆਰਾ ਸਾਹਿਬ, ਟ੍ਰੇਨਿੰਗ ਇਨਸਟੀਚਿਊਟ, ਮੈਡੀਕਲ ਸੈਂਟਰ, ਲਾਇਬ੍ਰੇਰੀ ਆਦਿ ਹਨ।
੭. ਮੈਡੀਕਲ ਸੇਵਾ ਸੈਂਟਰ ਦੀ ਸਥਾਪਨਾ
ਇਕ ਉਚ ਪੱਧਰੀ ਮੈਡੀਕਲ ਸੇਵਾ ਸੈਂਟਰ ਚਲ ਰਿਹਾ ਹੈ ਜਿਸ ਵਿਚ ਜਨਰਲ OPD ਦੇ ਨਾਲ ਅੱਖਾਂ ਦੇ ਇਲਾਜ, ਦਿਲ ਦਿਮਾਗ ਦੀਆਂ ਬੀਮਾਰੀਆਂ ਦੇ ਇਲਾਜ, ਦੰਦਾ ਅਤੇ ਜਨਾਨਾਂ ਬੀਮਾਰੀਆਂ ਦੇ ਇਲਾਜ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਹੋਮਿਓਪੈਥਿਕ ਯੂਨਿਟ ਅਤੇ ਕਲਿਨੀਕਲ ਲੈਬ ਵੀ ਚਲ ਰਹੀ ਹੈ। ਸੇਵਾਵਾਂ ਮੁਫਤ ਅਤੇ ਦਵਾਈਆਂ ਬਹੁਤ ਘੱਟ ਕੀਮਤ ਤੇ ਦਿੱਤੀਆਂ ਜਾ ਰਹੀਆਂ ਹਨ ।ਸਮੇਂ ਸਮੇਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਦੇਂ ਹਨ ।
੮. ਲਾਇਬ੍ਰੇਰੀ ਦੀ ਸਥਾਪਨਾ
ਇਕ ਉਚ ਪੱਧਰੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ।
੯. ਗੁਰਦੁਆਰਾ ਸਾਹਿਬ
ਸਮੇਂ ਸਮਂੇ ਤੇ ਵਿਸ਼ੇਸ਼ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਪਾਠ ਬੋਧ ਸਮਾਗਮ ਵਿਸ਼ੇਸ਼ ਹੈ। ਉਪਰੋਕਤ ਸੇਵਾਵਾਂ ਦਾ ਸੰਗਤਾਂ ਭਰਵਾਂ ਲਾਭ ਉਠਾ ਰਹੀਆਂ ਹਨ।